New FAQ Page 2 - ਆਰਬੀਆਈ - Reserve Bank of India
ਏਟੀਐਮ/ ਵ੍ਹਾਈਟ ਲੇਬਲ ਏਟੀਐਮ
ਜਵਾਬ. ਗਾਹਕ ਨੂੰ ਏਟੀਐਮ/ ਡਬਲਯੂਐਲਏ ਤੇ ਆਪਣੇ ਲੈਣ-ਦੇਣ ਸੁਰੱਖਿਅਤ ਰੱਖਣ ਲਈ ਹੇਠਾਂ ਲਿਖੀਆਂ ਕਰੋ ਅਤੇ ਨਾ ਕਰੋ ਹਿਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ:
- ਗਾਹਕ ਨੂੰ ਆਪਣੇ ਏਟੀਐਮ/ ਡਬਲਯੂਐਲਏ ਲੈਣ-ਦੇਣ ਪੂਰੇ ਪਰਦੇ ਵਿੱਚ ਕਰਨੇ ਚਾਹੀਦੇ ਹਨ।
- ਇਕ ਵੇਲ਼ੇ ਸਿਰਫ਼ ਇਕ ਕਾਰਡ ਧਾਰਕ ਹੀ ਏਟੀਐਮ/ ਡਬਲਯੂਐਲਏ ਕੇਂਦਰ ਵਿੱਚ ਦਾਖ਼ਲ ਹੋਵੇ ਅਤੇ ਉਸ ਦੀ ਵਰਤੋਂ ਕਰੇ।
- ਕਾਰਡ ਧਾਰਕ ਨੂੰ ਆਪਣਾ ਕਾਰਡ ਕਿਸੇ ਹੋਰ ਨੂੰ ਮੰਗਵਾਂ ਨਹੀਂ ਦੇਣਾ ਚਾਹੀਦਾ।
- ਕਾਰਡ ਧਾਰਕ ਨੂੰ ਕਾਰਡ ਉੱਤੇ ਪਿੰਨ ਨਹੀਂ ਲਿਖਣਾ ਚਾਹੀਦਾ।
- ਕਾਰਡ ਧਾਰਕ ਨੂੰ ਪਿੰਨ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ।
- ਏਟੀਐਮ ਵਿੱਚ ਪਿੰਨ ਦਾਖ਼ਲ ਕਰਨ ਵੇਲ਼ੇ ਕਾਰਡ ਧਾਰਕ ਇਹ ਕਿਸੇ ਨੂੰ ਵੀ ਵੇਖਣ ਨਾ ਦੇਵੇ।
- ਕਾਰਡ ਧਾਰਕ ਨੂੰ ਸੌਖੇ ਹੀ ਅੰਦਾਜ਼ਾ ਲਗਾਏ ਜਾਣ ਵਾਲ਼ਾ ਪਿੰਨ ਕਦੇ ਨਹੀਂ ਵਰਤਣਾ ਚਾਹੀਦਾ।
- ਕਾਰਡ ਧਾਰਕ ਨੂੰ ਕਾਰਡ ਕਦੇ ਵੀ ਏਟੀਐਮ/ ਡਬਲਯੂਐਲਏ ਕੇਂਦਰ ਵਿੱਚ ਨਹੀਂ ਛੱਡਣਾ ਚਾਹੀਦਾ।
- ਏਟੀਐਮ/ ਡਬਲਯੂਐਲਏ ਤੇ ਲੈਣ-ਦੇਣਾਂ ਬਾਰੇ ਅਲਰਟ ਪਾਉਣ ਲਈ ਕਾਰਡ ਧਾਰਕ ਨੂੰ ਆਪਣਾ ਮੋਬਾਇਲ ਨੰਬਰ ਕਾਰਡ ਜਾਰੀ ਕਰਨ ਵਾਲ਼ੇ ਬੈਂਕ ਕੋਲ ਰਜਿਸਟਰ ਕਰਾਉਣਾ ਚਾਹੀਦਾ ਹੈ। ਖਾਤੇ ਵਿੱਚ ਕੋਈ ਵੀ ਅਣਅਧਿਕ੍ਰਿਤ ਕਾਰਡ ਲੈਣ-ਦੇਣ, ਜੇ ਨਜ਼ਰ ਆਵੇ, ਤਾਂ ਤੁਰੰਤ ਕਾਰਡ ਜਾਰੀ ਕਰਨ ਵਾਲ਼ੇ ਬੈਂਕ ਨੂੰ ਸੂਚਨਾ ਦੇਣੀ ਚਾਹੀਦੀ ਹੈ।
- ਕਾਰਡ ਧਾਰਕ ਨੂੰ ਸਚੇਤ ਹੋਣਾ ਚਾਹੀਦਾ ਹੈ ਅਤੇ ਜਾਂਚ ਕਰਨੀ ਚਾਹੀਦੀ ਹੈ ਕਿ ਏਟੀਐਮ/ ਡਬਲਯੂਐਲਏ ਨਾਲ਼ ਕੋਈ ਵਾਧੂ ਉਪਕਰਣ ਤਾਂ ਨਹੀਂ ਲਗਾਇਆ ਗਿਆ। ਉਪਕਰਣ, ਜੋ ਗਾਹਕ ਦੀ ਜਾਣਕਾਰੀ ਧੋਖੇ ਨਾਲ਼ ਲੈਣ ਲਈ ਲਗਾਇਆ ਹੋ ਸਕਦਾ ਹੈ; ਜੇ ਮਿਲੇ, ਤਾਂ ਤੁਰੰਤ ਸਿਕਿਉਰਿਟੀ ਗਾਰਡ/ਬੈਂਕ/ ਡਬਲਯੂਐਲਏ ਸੰਸਥਾ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
- ਕਾਰਡ ਧਾਰਕ ਨੂੰ ਏਟੀਐਮ/ ਡਬਲਯੂਐਲਏ ਦੇ ਨੇੜੇ ਲੋਕਾਂ ਦੀਆਂ ਸ਼ੱਕੀ ਹਰਕਤਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਸ ਨੂੰ ਅਜਿਹੇ ਅਣਜਾਣ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਉਸ ਨੂੰ ਗੱਲਾਂ ਵਿੱਚ ਉਲਝਾ ਲੈਣ ਜਾਂ ਏਟੀਐਮ ਦੀ ਵਰਤੋਂ ਵਿੱਚ ਮਦਦ ਦੀ ਪੇਸ਼ਕਸ਼ ਕਰਨ।
- ਕਾਰਡ ਧਾਰਕ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੈਂਕ ਅਧਿਕਾਰੀ ਫ਼ੋਨ/ਈਮੇਲ ਤੇ ਕਦੇ ਵੀ ਕਾਰਡ ਦੇ ਵੇਰਵੇ ਜਾਂ ਪਿੰਨ ਨਹੀਂ ਮੰਗਣਗੇ। ਇਸ ਲਈ ਉਸ ਨੂੰ ਕਿਸੇ ਵੀ ਅਜਿਹੇ ਵਿਅਕਤੀ ਦੇ ਸੰਚਾਰ ਦਾ ਜਵਾਬ ਨਹੀਂ ਦੇਣਾ ਚਾਹੀਦਾ, ਜੋ ਆਪਣੇ ਆਪ ਨੂੰ ਬੈਂਕ ਦਾ ਪ੍ਰਤੀਨਿਧੀ ਕਹੇ।
ਇਹ ਅਕਸਰ ਪੁੱਛੇ ਜਾਣ ਵਾਲ਼ੇ ਸਵਾਲ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਣਕਾਰੀ ਅਤੇ ਆਮ ਰਹਿਨੁਮਾਈ ਲਈ ਜਾਰੀ ਕੀਤੇ ਗਏ ਹਨ। ਇਹਨਾਂ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਅਤੇ/ਜਾਂ ਲਏ ਗਏ ਫ਼ੈਸਲੇ ਲਈ ਬੈਂਕ ਨੂੰ ਜ਼ਿਮੇਵਾਰ ਨਹੀਂ ਠਹਿਰਾਇਆ ਜਾਵੇਗਾ। ਸਪਸ਼ਟੀਕਰਣਾਂ ਜਾਂ ਵਿਆਖਿਆਵਾਂ ਲਈ, ਜੇ ਕੋਈ ਹੋਣ, ਬੈਂਕ ਦੁਆਰਾ ਸਮੇਂ-ਸਮੇਂ ਤੇ ਜਾਰੀ ਕੀਤੇ ਗਏ ਸਬੰਧਿਤ ਸਰਕੁਲਰਾਂ ਅਤੇ ਸੂਚਨਾ-ਪੱਤਰਾਂ ਤੋਂ ਸੇਧ ਲਈ ਜਾ ਸਕਦੀ ਹੈ।
ਜਵਾਬ. ਬੈਂਕਾਂ ਨੂੰ 31 ਦਸੰਬਰ, 2018 ਤੋਂ ਪਹਿਲਾਂ ਸਾਰੇ ਮੌਜੂਦਾ ਮੈਗਨੈਟਿਕ ਸਟ੍ਰਾਈਪ ਕਾਰਡਾਂ ਨੂੰ ਈਵੀਐਮ ਚਿਪ ਅਤੇ ਪਿੰਨ ਕਾਰਡ ਵਿੱਚ ਬਦਲਣ ਦੀ ਹਿਦਾਇਤ ਦਿੱਤੀ ਗਈ ਹੈ। ਜੇ ਕਾਰਡ ਧਾਰਕ ਨੇ ਆਪਣਾ ਮੈਗਨੈਟਿਕ ਸਟ੍ਰਾਈਪ ਕਾਰਡ ਬਦਲ ਕੇ ਈਵੀਐਮ ਚਿਪ ਅਤੇ ਪਿੰਨ ਕਾਰਡ ਨਹੀਂ ਲਿਆ ਹੈ, ਤਾਂ ਇਹ ਬਦਲੀ ਕਰਨ ਲਈ ਉਸ ਨੂੰ ਤੁਰੰਤ ਆਪਣੀ ਬੈਂਕ ਸ਼ਾਖਾ ਨਾਲ਼ ਸੰਪਰਕ ਕਰਨਾ ਚਾਹੀਦਾ ਹੈ।
ਪੇਜ ਅੰਤਿਮ ਅੱਪਡੇਟ ਦੀ ਤਾਰੀਖ: null
ਪੇਜ ਅੰਤਿਮ ਅੱਪਡੇਟ ਦੀ ਤਾਰੀਖ: null