New FAQ Page 2 - ਆਰਬੀਆਈ - Reserve Bank of India

RbiSearchHeader

Press escape key to go back

Past Searches

rbi.page.title.1
rbi.page.title.2

RbiAnnouncementWeb

RBI Announcements
RBI Announcements

FAQ DetailPage Breadcrumb

RbiFaqsSearchFilter

Content Type:

Category Facet

Category

Custom Facet

ddm__keyword__26256231__FaqDetailPage2Title_en_US

Search Results

ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ (ਬੀਐਸਬੀਡੀਏ)

ਜੀ ਹਾਂ। ਕਿਰਪਾ ਕਰਕੇ ਉੱਪਰ ਦਿੱਤੇ ਸਵਾਲ (ਸਵਾਲ ਨੰ.13) ਦਾ ਜਵਾਬ ਵੇਖੋ।
ਪਰ ਜੇ ਬੈਂਕ ਕੋਈ ਵਾਧੂ ਲਾਗਤ ਨਹੀਂ ਲੈਂਦਾ ਅਤੇ ਘੱਟੋ-ਘੱਟ ਬਕਾਏ ਤੋਂ ਬਿਨਾਂ ਬੀਐਸਬੀਡੀਏ ਖਾਤਿਆਂ ਅਧੀਨ ਤੈਅ ਸਂਹੂਲਤਾਂ ਤੋਂ ਇਲਾਵਾ ਮੁਫ਼ਤ ਵਿੱਚ ਵਾਧੂ ਸਹੂਲਤਾਂ ਦੇ ਰਿਹਾ ਹੈ, ਤਾਂ ਅਜਿਹੇ ਖਾਤੇ ਬੀਐਸਬੀਡੀਏ ਦੇ ਰੂਪ ਵਿੱਚ ਵਰਗੀਕ੍ਰਿਤ ਕੀਤੇ ਜਾ ਸਕਦੇ ਹਨ।

ਬੈਂਕਾਂ ਨੂੰ ਬਿਨਾਂ ਕਿਸੇ ਲਾਗਤ ਦੇ ਏਟੀਐਮ ਡੈਬਿਟ ਕਾਰਡ ਦੇਣਾ ਚਾਹੀਦਾ ਹੈ ਅਤੇ ਅਜਿਹੇ ਕਾਰਡਾਂ ਤੇ ਕੋਈ ਸਾਲਾਨਾ ਫ਼ੀਸ ਨਹੀਂ ਲਗਾਉਣੀ ਚਾਹੀਦੀ।

ਜੀ ਨਹੀਂ। ਕੋਈ ਵਿਅਕਤੀ ਇਕ ਬੈਂਕ ਵਿੱਚ ਸਿਰਫ਼ ਇਕ ਹੀ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ ਰੱਖਣ ਦਾ ਹੱਕਦਾਰ ਹੈ।

ਜੀ ਹਾਂ। ਬੀਐਸਬੀਡੀਏ ਧਾਰਕਾਂ ਨੂੰ ਮਿਤੀ 4 ਅਕਤੂਬਰ, 2006 ਦੇ ਸਰਕੁਲਰ ਨੰ. Leg. BC.32 /09.07.005 /2006-07 ਵਿੱਚ ਸ਼ਾਮਲ ਸਾਡੀਆਂ ਹਿਦਾਇਤਾਂ ਅਨੁਸਾਰ ਪਾਸਬੁਕ ਦੀ ਸਹੂਲਤ ਮੁਫ਼ਤ ਵਿੱਚ ਦਿੱਤੀ ਜਾਣੀ ਚਾਹੀਦੀ ਹੈ।

ਬੀਐਸਬੀਡੀਏ ਖੋਲ੍ਹਣ ਵੇਲ਼ੇ ਗਾਹਕ ਤੋਂ ਲਿਖਤੀ ਰੂਪ ਵਿੱਚ ਸਹਿਮਤੀ ਲਈ ਜਾਵੇ ਕਿ ਉਸ ਦੇ ਮੌਜੂਦਾ ਗੈਰ-ਬੀਐਸਬੀਡੀਏ ਬਚਤ ਬੈਂਕ ਖਾਤੇ ਬੀਐਸਬੀਡੀਏ ਖੋਲ੍ਹਣ ਤੋਂ 30 ਦਿਨਾਂ ਦੇ ਅੰਦਰ ਬੰਦ ਕਰ ਦਿੱਤੇ ਜਾਣਗੇ ਅਤੇ ਬੈਂਕ 30 ਦਿਨਾਂ ਬਾਅਦ ਅਜਿਹੇ ਖਾਤੇ ਬੰਦ ਕਰਨ ਲਈ ਆਜ਼ਾਦ ਹੈ।
ਸਾਰੇ ਮੌਜੂਦਾ ‘ਨੋ-ਫ੍ਰਿੱਲ’ ਖਾਤੇ ਸਰਕੁਲਰ ਦੀ ਮਿਤੀ ਮਤਲਬ 10 ਅਗਸਤ,2012 ਤੋਂ ਬੀਐਸਬੀਡੀਏ ਖਾਤੇ ਮੰਨੇ ਜਾ ਸਕਦੇ ਹਨ ਅਤੇ ਸਰਕੁਲਰ ਦੇ ਅਨੁਸਾਰ ਮੌਜੂਦਾ ‘ਨੋ-ਫ੍ਰਿੱਲ’ ਖਾਤਾ ਧਾਰਕਾਂ ਨੂੰ ਏਟੀਐਮ ਕਾਰਡ ਜਾਰੀ ਕਰਨ ਆਦਿ ਵਰਗੀਆਂ ਤੈਅ ਕੀਤੀਆਂ ਸਹੂਲਤਾਂ ਗਾਹਕਾਂ ਦੁਆਰਾ ਜਦੋਂ ਕਦੇ ਵੀ ਸੰਪਰਕ ਕੀਤਾ ਜਾਵੇ, ਬੈਂਕ ਦੁਆਰਾ ਦਿੱਤੀਆਂ ਜਾ ਸਕਦੀਆਂ ਹਨ। ਪਰ, ਸਾਡਾ ਸਰਕੁਲਰ ਜਾਰੀ ਹੋਣ ਤੋਂ ਬਾਅਦ ਨਵਾਂ ਖਾਤਾ ਖੋਲ੍ਹਣ ਵਾਲੇ ਗਾਹਕਾਂ ਨੂੰ, ਖਾਤਾ ਖੋਲ੍ਹਣ ਦੇ ਤੁਰੰਤ ਬਾਅਦ ਤੈਅ ਕੀਤੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਜੀ ਹਾਂ। ਅਜਿਹੇ ਗਾਹਕਾਂ ਨੂੰ ਆਪਣੀ ਸਹਿਮਤੀ ਲਿਖਤੀ ਰੂਪ ਵਿੱਚ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਬੀਐਸਬੀਡੀਏ ਵਿੱਚ ਮਿਲਣ ਵਾਲੀਆਂ ਸੇਵਾਵਾਂ ਦੀਆਂ ਖ਼ੂਬੀਆਂ ਅਤੇ ਸੀਮਾਵਾਂ ਦੀ ਜਾਣਕਾਰੀ ਦਿ;ਤੀ ਜਾਣੀ ਚਾਹੀਦੀ ਹੈ।
ਜੀ ਨਹੀਂ। ਬੈਂਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਅਕਤੀਆਂ ਲਈ ਬੀਐਸਬੀਡੀਏ ਖੋਲ੍ਹਣ ਲਈ ਉਮਰ ਅਤੇ ਆਮਦਨੀ ਆਦਿ ਵਰਗੇ ਮਾਪਦੰਡਾਂ ਦੀ ਕੋਈ ਬੰਦਸ਼ ਨਾ ਲਗਾਉਣ।
ਬੀਐਸਬੀਡੀਏ ਵਿੱਚ ਬੈਂਕਾਂ ਲਈ ਜ਼ਰੂਰੀ ਹੈ ਕਿ ਉਹ ਏਟੀਐਮ ਅਤੇ ਦੂਜੇ ਢੰਗਾਂ ਨਾਲ਼ ਘੱਟੋ-ਘੱਟ ਚਾਰ ਵਾਰੀ ਮੁਫ਼ਤ ਪੈਸੇ ਕਢਵਾਉਣ ਦੇਣ। ਚਾਰ ਤੋਂ ਵੱਧ ਵਾਰੀ ਪੈਸੇ ਕਢਵਾਉਣ ਤੇ, ਇਹ ਬੈਂਕਾਂ ਤੇ ਨਿਰਭਰ ਕਰੇਗਾ ਕਿ ਉਹ ਵਾਧੂ ਵਾਰੀ ਮੁਫ਼ਤ ਕਢਵਾਉਣ ਦੇਣ ਜਾਂ ਉਸ ਲਈ ਖ਼ਰਚਾ ਲਗਾਉਣ। ਪਰ ਬੈਂਕਾਂ ਦੁਆਰਾ ਮੁੱਲ-ਢਾਂਚਾ ਵਾਜਬ, ਬਿਨਾਂ ਆਪਣੀ ਮਰਜ਼ੀ ਦੇ, ਬਿਨਾਂ ਪੱਖ-ਪਾਤ ਅਤੇ ਪਾਰਦਰਸ਼ੀ ਢੰਗ ਨਾਲ਼ ਸਥਾਪਿਤ ਕੀਤਾ ਜਾ ਸਕਦਾ ਹੈ।
ਏਟੀਐਮ ਡੈਬਿਟ ਕਾਰਡ ਬੀਐਸਬੀਡੀਏ ਖੋਲ੍ਹਣ ਵੇਲ਼ੇ ਪੇਸ਼ ਕੀਤਾ ਜਾ ਸਕਦਾ ਹੈ ਅਤੇ ਜੇ ਗਾਹਕ ਉਸ ਲਈ ਲਿਖਤੀ ਰੂਪ ਵਿੱਚ ਬੇਨਤੀ ਕਰਦਾ ਹੈ, ਤਾਂ ਜਾਰੀ ਕੀਤਾ ਜਾਵੇ। ਬੈਂਕ ਅਜਿਹੇ ਗਾਹਕਾਂ ਨੂੰ ਏਟੀਐਮ ਡੈਬਿਟ ਕਾਰਡ ਜ਼ਬਰਦਸਤੀ ਨਾ ਦੇਣ।
ਬੀਐਸਬੀਡੀਏ ਖੋਲ੍ਹਣ ਵੇਲ਼ੇ ਬੈਂਕ ਅਜਿਹੇ ਗਾਹਕਾਂ ਨੂੰ ਏਟੀਐਮ ਡੈਬਿਟ ਕਾਰਡ, ਏਟੀਐਮ ਪਿੰਨ ਅਤੇ ਉਸ ਨਾਲ਼ ਜੁੜੇ ਜੋਖਮ ਬਾਰੇ ਜਾਣਕਾਰੀ ਦੇਣ। ਪਰ ਜੇ ਗਾਹਕ ਏਟੀਐਮ ਡੈਬਿਟ ਕਾਰਡ ਨਾ ਰੱਖਣਾ ਚਾਹੁੰਦਾ ਹੋਵੇ, ਤਾਂ ਬੈਂਕਾਂ ਨੂੰ ਅਜਿਹੇ ਗਾਹਕਾਂ ਨੂੰ ਜ਼ਬਰਦਸਤੀ ਏਟੀਐਮ ਡੈਬਿਟ ਕਾਰਡ ਦੇਣ ਦੀ ਲੋੜ ਨਹੀਂ ਹੈ। ਪਰ, ਜੇ ਗਾਹਕ ਏਟੀਐਮ ਡੈਬਿਟ ਕਾਰਡ ਲੈਣਾ ਚਾਹੁੰਦਾ ਹੈ, ਤਾਂ ਬੈਂਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੂਜੇ ਗਾਹਕਾਂ ਨੂੰ ਏਟੀਐਮ ਡੈਬਿਟ ਕਾਰਡ ਅਤੇ ਪਿੰਨ ਸੌਂਪਣ ਲਈ ਅਪਣਾਈ ਜਾ ਰਹੀ ਕਾਰਜ-ਪ੍ਰਣਾਲੀ ਅਪਣਾਉਂਦੇ ਹੋਏ ਸੁਰੱਖਿਅਤ ਸਪੁਰਦਗੀ ਸਾਧਨਾਂ ਰਾਹੀਂ ਬੀਐਸਬੀਡੀਏ ਧਾਰਕਾਂ ਨੂੰ ਇਹ ਦੇਣ।

ਜੀ ਨਹੀਂ। ਨੋ ਫ੍ਰਿੱਲ ਖਾਤਿਆਂ ਤੇ 11 ਨਵੰਬਰ 2005 ਦੇ ਸਰਕੁਲਰ ਡੀਬੀਓਡੀ ਨੰ. Leg. BC.44/09.07.005/2005-06 ਵਿੱਚ ਦਰਜ ਹਿਦਾਇਤਾਂ ਮਨਸੂਖ ਕਰਦੇ ਹੋਏ ਬੈਂਕਾਂ ਨੂੰ ਹੁਣ ਆਪਣੇ ਸਾਰੇ ਗਾਹਕਾਂ ਨੂੰ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ ਪੇਸ਼ ਕਰਨ ਲਈ 10 ਅਗਸਤ, 2012 ਦੇ ਸਰਕੁਲਰ DBOD.No.Leg.BC.35/09.07.005/20012-13 ਦੁਆਰਾ ਸੂਚਿਤ ਕੀਤਾ ਗਿਆ ਹੈ, ਜਿਸ ਵਿੱਚ ਦੱਸੇ ਅਨੁਸਾਰ ਘੱਟੋ-ਘੱਟ ਆਮ ਸਹੂਲਤਾਂ ਦਿੱਤੀਆਂ ਜਾਣਗੀਆਂ। ਬੈਂਕਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਮੌਜੂਦਾ ਨੋ ਫ੍ਰਿੱਲ ਖਾਤਿਆਂ ਨੂੰ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਿਆਂ ਵਿੱਚ ਬਦਲੀ ਕਰ ਦੇਣ।

‘ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ’ ਧਾਰਕ ਉਸ ਬੈਂਕ ਵਿੱਚ ਕੋਈ ਹੋਰ ਬਚਤ ਖਾਤਾ ਖੋਲ੍ਹਣ ਦਾ ਹੱਕਦਾਰ ਨਹੀਂ ਹੋਵੇਗਾ। ਜੇ ਕਿਸੇ ਗਾਹਕ ਦਾ ਉਸ ਬੈਂਕ ਵਿੱਚ ਕੋਈ ਹੋਰ ਬਚਤ ਖਾਤਾ ਮੌਜੂਦ ਹੋਵੇ, ਤਾਂ ਉਹਨੂੰ ਉਹ ਖਾਤਾ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ ਖੋਲ੍ਹਣ ਦੇ 30 ਦਿਨਾਂ ਅੰਦਰ ਬੰਦ ਕਰਨਾ ਪਵੇਗਾ।
ਜੀ ਹਾਂ। ਜਿਸ ਬੈਂਕ ਵਿੱਚ ਕਿਸੇ ਵਿਅਕਤੀ ਦਾ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ ਹੋਵੇ, ਉੱਥੇ ਉਹ ਮਿਆਦੀ/ ਫਿਕਸਡ ਡਿਪਾਜ਼ਿਟ, ਰਿਕੱਰਿੰਗ ਡਿਪਾਜ਼ਿਟ ਆਦਿ ਖਾਤੇ ਰੱਖ ਸਕਦਾ ਹੈ।
ਜੀ ਨਹੀਂ। ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ ਸਾਰੇ ਗਾਹਕਾਂ ਲਈ ਮੁਹਈਆ ਸ਼ਾਖਾਵਾਂ ਰਾਹੀਂ ਆਮ ਬੈਂਕਿੰਗ ਸੇਵਾ ਦੇ ਰੂਪ ਵਿੱਚ ਮੰਨਿਆ ਜਾਣਾ ਚਾਹੀਦਾ ਹੈ।

‘ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ’ ਸ਼ੁਰੂ ਕਰਨ ਦਾ ਟੀਚਾ ਨਿਸ਼ਚਿਤ ਰੂਪ ਵਿੱਚ ਆਰਬੀਆਈ ਦੇ ਵਿੱਤੀ ਸ਼ਮੂਲੀਅਤ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਯਤਨਾਂ ਦਾ ਹਿੱਸਾ ਹੈ। 11 ਨਵੰਬਰ 2005 ਦੇ ਸਰਕੁਲਰ ਡੀਬੀਓਡੀ ਨੰ. Leg. BC.44/09.07.005/2005-06 ਦੁਆਰਾ ਨੋ ਫ੍ਰਿੱਲ ਦੇ ਰੂਪ ਵਿੱਚ ਖੋਲ੍ਹੇ ਗਏ ਸਾਰੇ ਖਾਤਿਆਂ ਦਾ ਨਾਂ ਬਦਲ ਕੇ 10 ਅਗਸਤ, 2012 ਦੇ ਸਰਕੁਲਰ DBOD.No.Leg.BC.35/09.07.005/20012-13 ਦੇ ਪੈਰਾ 2 ਵਿੱਚ ਦਿੱਤੀਆਂ ਗਈਆਂ ਹਿਦਇਤਾਂ ਅਨੁਸਾਰ ਬੀਐਸਬੀਡੀਏ ਕਰ ਦੇਣਾ ਚਾਹੀਦਾ ਹੈ ਅਤੇ ਸਾਡੇ 10 ਅਗਸਤ 2012 ਦੇ ਸਰਕੁਲਰ ਡੀਬੀਓਡੀ ਨੰ. Leg. BC.35 ਦੇ ਜਾਰੀ ਹੋਣ ਤੋਂ ਬਾਅਦ ਖੋਲ੍ਹੇ ਗਏ ਸਾਰੇ ਨਵੇਂ ਖਾਤੇ ਬੈਂਕਾਂ ਦੁਆਰਾ ਆਰਪੀਸੀਡੀ. ਸੀਓ. ਕੋਲ ਜਮ੍ਹਾ ਕਰਾਈ ਵਿੱਤੀ ਸ਼ਮੂਲੀਅਤ ਯੋਜਨਾਵਾਂ ਦੀ ਤਰੱਕੀ ਦੀ ਮਾਸਿਕ ਰਿਪੋਰਟ ਦੇ ਅਧੀਨ ਰਿਪੋਰਟ ਕੀਤੇ ਜਾਣੇ ਚਾਹੀਦੇ ਹਨ।

‘ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ’ ਬੈਂਕ ਖਾਤੇ ਖੋਲ੍ਹਣ ਲਈ ਪੀਐਮਐਲ ਕਾਨੂੰਨ ਦੀਆਂ ਧਾਰਾਵਾਂ ਅਤੇ ਨਿਯਮਾਂ ਅਤੇ ਆਪਣੇ ਗਾਹਕ ਨੂੰ ਜਾਣੋ (ਕੇਵਾਈਸੀ)/ ਐਂਟੀ-ਮਨੀ ਲਾਂਡਰਿੰਗ (ਏਐਮਐਲ) ਬਾਰੇ ਸਮੇਂ-ਸਮੇਂ ਤੇ ਜਾਰੀ ਆਰਬੀਆਈ ਦੀਆਂ ਹਿਦਾਇਤਾਂ ਦੇ ਅਧੀਨ ਹੋਵੇਗਾ। ਬੀਐਸਬੀਡੀਏ ਸਰਲ ਕੇਵਾਈਸੀ ਮਾਪਦੰਡਾਂ ਨਾਲ਼ ਵੀ ਖੋਲ੍ਹੇ ਜਾ ਸਕਣਗੇ। ਪਰ ਜੇ ਬੀਐਸਬੀਡੀਏ ਸਰਲ ਕੇਵਾਈਸੀ ਦੇ ਆਧਾਰ ਤੇ ਖੋਲ੍ਹਿਆ ਜਾਂਦਾ ਹੈ ਤਾਂ ਇਹਨਾਂ ਖਾਤਿਆਂ ਨੂੰ ਵਧੀਕ ਰੂਪ ਵਿੱਚ ਬੀਐਸਬੀਡੀਏ-ਛੋਟਾ ਖਾਤਾ ਮੰਨਿਆ ਜਾਵੇਗਾ ਅਤੇ ਇਸ ਤੇ ਅਜਿਹੇ ਖਾਤਿਆਂ ਲਈ ਤੈਅ ਕੀਤੀਆਂ 2 ਜੁਲਾਈ, 2012 ਦੇ ਮੁੱਖ ਸਰਕੁਲਰ DBOD.AML.BC.No. 11/14.01.001/2012-13 ਦੇ ਪੈਰਾ 2.7 ਵਿੱਚ ਦਰਸਾਈਆਂ ਸ਼ਰਤਾਂ ਲਾਗੂ ਹੋਣਗੀਆਂ।

ਮਿਤੀ 16 ਦਸੰਬਰ, 2010 ਦੇ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਦੇ ਰੂਪ ਵਿੱਚ ਸੂਚਿਤ ਕੀਤੇ ਅਨੁਸਾਰ ਬੀਐਸਬੀਡੀਏ-ਛੋਟੇ ਖਾਤੇ ਹੇਠਾਂ ਲਿਖੀਆਂ ਸ਼ਰਤਾਂ ਅਧੀਨ ਹੋਣਗੇ:

  1. ਅਜਿਹੇ ਖਾਤਿਆਂ ਵਿੱਚ ਇਕ ਸਾਲ ਵਿੱਚ ਕੁੱਲ ਜਮ੍ਹਾ ਪੈਸੇ ਇਕ ਲੱਖ ਰੁਪਏ ਤੋਂ ਵੱਧ ਨਹੀਂ ਹੋਣੇ ਚਾਹੀਦੇ।
  2. ਅਜਿਹੇ ਖਾਤੇ ਵਿੱਚ ਕਿਸੇ ਵੀ ਵੇਲ਼ੇ ਵੱਧ ਤੋਂ ਵੱਧ ਬਕਾਇਆ ਪੰਜਾਹ ਹਜ਼ਾਰ ਤੋਂ ਵੱਧ ਨਹੀਂ ਹੋਣਾ ਚਾਹੀਦਾ।
  3. ਇਕ ਮਹੀਨੇ ਵਿੱਚ ਨਕਦ ਕਢਵਾਏ ਪੈਸੇ ਅਤੇ ਹਸਤਾਂਤਰਣ ਦੇ ਰੂਪ ਵਿੱਚ ਕੁੱਲ ਡੈਬਿਟ ਦਸ ਹਜ਼ਾਰ ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ।
  4. ਆਮ ਕੇਵਾਈਸੀ ਕਾਰਵਾਈ ਪੂਰੀ ਕੀਤੇ ਬਿਨਾਂ ਵਿਦੇਸ਼ਾਂ ਤੋਂ ਰਕਮ ਛੋਟੇ ਖਾਤਿਆਂ ਵਿੱਚ ਜਮ੍ਹਾ ਨਹੀਂ ਕੀਤੀ ਜਾ ਸਕੇਗੀ।
  5. ਛੋਟੇ ਖਾਤੇ ਸ਼ੁਰੂ ਵਿੱਚ 12 ਮਹੀਨਿਆਂ ਦੇ ਸਮੇਂ ਲਈ ਵੈਧ ਹੁੰਦੇ ਹਨ, ਜਿਹਨਾਂ ਨੂੰ ਜੇ ਵਿਅਕਤੀ ਅਧਿਕਾਰਿਤ ਰੂਪ ਵਿੱਚ ਵੈਧ ਦਸਤਾਵੇਜ਼ ਲਈ ਅਰਜ਼ੀ ਦੇਣ ਦਾ ਸਬੂਤ ਦੇਵੇ, ਤਾਂ ਹੋਰ 12 ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ।
  6. ਛੋਟੇ ਖਾਤੇ ਬੈਂਕਾਂ ਦੀਆਂ ਕੇਵਲ ਸੀਬੀਐਸ ਨਾਲ਼ ਜੁੜੀਆਂ ਸ਼ਾਖਾਵਾਂ ਵਿੱਚ ਹੀ ਜਾਂ ਅਜਿਹੀਆਂ ਸ਼ਾਖਾਵਾਂ ਵਿੱਚ ਖੋਲ੍ਹੇ ਜਾ ਸਕਦੇ ਹਨ, ਜਿੱਥੇ ਸ਼ਰਤਾਂ ਪੂਰੀਆਂ ਕਰਨ ਦੀ ਵਿਅਕਤੀ ਦੁਆਰਾ (ਮੈਨਿਉਅਲੀ)ਨਿਗਰਾਨੀ ਕਰਨੀ ਸੰਭਵ ਹੋਵੇ।
ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤੇ ਵਿੱਚ ਮੁਫ਼ਤ ਮਿਲਣ ਵਾਲ਼ੀਆਂ ਸੇਵਾਵਾਂ ਵਿੱਚ ਸ਼ਾਮਲ ਹਨ- ਨਕਦ ਜਮ੍ਹਾ ਕਰਨਾ ਅਤੇ ਨਕਦ ਕਢਵਾਉਣਾ; ਇਲੈਕਟ੍ਰੌਨਿਕ ਅਦਾਇਗੀ ਦੇ ਸਾਧਨਾਂ ਰਾਹੀਂ ਜਾਂ ਬੈਂਕ ਦੀਆਂ ਸ਼ਾਖਾਵਾਂ ਅਤੇ ਏਟੀਐਮ ਵਿੱਚ ਚੈੱਕ ਜਮ੍ਹਾ ਕਰਨ/ਚੈੱਕਾਂ ਦੀ ਵਸੂਲੀ ਦੇ ਰੂਪ ਵਿੱਚ ਧਨ ਪ੍ਰਾਪਤ ਕਰਨਾ/ਜਮ੍ਹਾ ਕਰਨਾ।
ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤੇ ਵਿੱਚ ਮੁਫ਼ਤ ਮਿਲਣ ਵਾਲ਼ੀਆਂ ਸੇਵਾਵਾਂ ਵਿੱਚ ਸ਼ਾਮਲ ਹਨ- ਨਕਦ ਜਮ੍ਹਾ ਕਰਨਾ ਅਤੇ ਨਕਦ ਕਢਵਾਉਣਾ; ਇਲੈਕਟ੍ਰੌਨਿਕ ਅਦਾਇਗੀ ਦੇ ਸਾਧਨਾਂ ਰਾਹੀਂ ਜਾਂ ਬੈਂਕ ਦੀਆਂ ਸ਼ਾਖਾਵਾਂ ਅਤੇ ਏਟੀਐਮ ਵਿੱਚ ਚੈੱਕ ਜਮ੍ਹਾ ਕਰਨ/ਚੈੱਕਾਂ ਦੀ ਵਸੂਲੀ ਦੇ ਰੂਪ ਵਿੱਚ ਧਨ ਪ੍ਰਾਪਤ ਕਰਨਾ/ਜਮ੍ਹਾ ਕਰਨਾ।
ਜੀ ਹਾਂ। ਭਾਵੇਂ ਸੁਝਾਈਆਂ ਗਈਆਂ ਘੱਟੋ-ਘੱਟ ਸੇਵਾਵਾਂ ਤੋਂ ਵੱਧ ਸੇਵਾਵਾਂ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਬੈਂਕਾਂ ਦੇ ਵਿਵੇਕ ਤੇ ਛੱਡ ਦਿੱਤਾ ਗਿਆ ਹੈ, ਜੋ ਜਾਂ ਤਾਂ ਵਾਧੂ ਸੇਵਾਵਾਂ ਮੁਫ਼ਤ ਦੇ ਸਕਦੇ ਹਨ, ਜਾਂ ਫਿਰ ਇਕ ਵਾਜਬ ਅਤੇ ਪਾਰਦਰਸ਼ੀ ਆਧਾਰ ਤੇ ਵਾਧੂ ਮੁੱਲ-ਵਰਧਕ ਸੇਵਾਵਾਂ ਲਈ ਮੁੱਲ-ਢਾਂਚੇ ਸਮੇਤ ਅਜਿਹੀਆਂ ਜ਼ਰੂਰਤਾਂ ਪੈਦਾ ਕਰ ਸਕਦੇ ਹਨ, ਜੋ ਗਾਹਕਾਂ ਨੂੰ ਅਗਾਊਂ ਸੂਚਨਾ ਦਿੰਦੇ ਹੋਏ ਇਕ ਨਿਰਪੱਖ ਰੂਪ ਵਿੱਚ ਲਾਗੂ ਕਰਨੀਆਂ ਹੋਣਗੀਆਂ। ਬੈਂਕਾਂ ਲਈ ਜ਼ਰੂਰੀ ਹੈ ਕਿ ਉਹ ਮੁੱਲ-ਵਰਧਕ ਸੇਵਾਵਾਂ ਲਈ ਇਕ ਵਾਜਬ ਮੁੱਲ-ਢਾਂਚਾ ਸਥਾਪਿਤ ਕਰਨ ਜਾਂ ਘੱਟੋ-ਘੱਟ ਬਕਾਇਆ ਰੱਖਣ ਦੀ ਜ਼ਰੂਰਤ ਤੈਅ ਕਰਨ, ਜੋ ਸਪਸ਼ਟ ਰੂਪ ਵਿੱਚ ਵਿਖਾਈ ਦੇਵੇ, ਅਤੇ ਖਾਤਾ ਖੋਲ੍ਹਣ ਵੇਲ਼ੇ ਗਾਹਕ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਜਾਵੇ। ਅਜਿਹੀਆਂ ਵਾਧੂ ਸੇਵਾਵਾਂ ਦੇਣਾ ਸਾਰੇ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ ਗਾਹਕਾਂ ਲਈ ਬਿਨਾਂ ਆਪਣੀ ਮਰਜ਼ੀ, ਬਿਨਾਂ ਪੱਖ-ਪਾਤ ਅਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ। ਪਰ ਵਾਧੂ ਸਹੂਲਤਾਂ ਦਾ ਆਨੰਦ ਮਾਣਨ ਵਾਲ਼ੇ ਅਜਿਹੇ ਖਾਤਿਆਂ ਨੂੰ ਬੀਐਸਬੀਡੀਏ ਨਹੀਂ ਮੰਨਿਆ ਜਾਵੇਗਾ।
ਜੀ ਨਹੀਂ। ਬੀਐਸਬੀਡੀਏ ਵਿੱਚ ਬੈਂਕਾਂ ਲਈ ਜ਼ਰੂਰੀ ਹੈ ਕਿ ਉਹ ਏਟੀਐਮ ਅਤੇ ਦੂਜੇ ਸਾਧਨਾਂ ਜਿਹਨਾਂ ਵਿੱਚ ਆਰਟੀਜੀਐਸ/ਐਨਈਐਫ਼ਟੀ/ਕਲੀਅਰਿੰਗ/ਸ਼ਾਖਾ ਵਿੱਚੋਂ ਨਕਦ ਕਢਵਾਉਣਾ/ਹਸਤਾਂਤਰਣ/ਇੰਟਰਨੈਟ ਡੈਬਿਟਸ/ਸਥਾਈ ਹਿਦਾਇਤਾਂ/ਈਐਮਆਈ ਆਦਿ ਸ਼ਾਮਲ ਹਨ, ਰਾਹੀਂ ਘੱਟੋ-ਘੱਟ ਚਾਰ ਵਾਰੀ ਮੁਫ਼ਤ ਪੈਸੇ ਕਢਵਾਉਣ ਦੇਣ। ਇਹ ਬੈਂਕਾਂ ਤੇ ਛੱਡ ਦਿੱਤਾ ਗਿਆ ਹੈ ਕਿ ਉਹ ਜ਼ਿਆਦਾ ਵਾਰੀ ਪੈਸੇ ਕਢਵਾਉਣ ਦੀ ਇਜਾਜ਼ਤ ਮੁਫ਼ਤ ਦੇਣ ਜਾਂ ਵਾਧੂ ਲਾਗਤ ਲਗਾਉਣ। ਪਰ ਜੇ ਬੈਂਕ ਵਾਧੂ ਵਾਰੀ ਪੈਸੇ ਕਢਵਾਉਣ ਤੇ ਲਾਗਤ ਲੈਣ ਦਾ ਫ਼ੈਸਲਾ ਲੈਂਦਾ ਹੈ ਤਾਂ ਬੈਂਕ ਦੁਆਰਾ ਵਾਜਬ, ਬਿਨਾਂ ਪੱਖ-ਪਾਤ ਅਤੇ ਪਾਰਦਰਸ਼ੀ ਢੰਗ ਨਾਲ਼ ਮੁੱਲ-ਢਾਂਚਾ ਸਥਾਪਿਤ ਕੀਤਾ ਜਾਵੇ।
ਏਟੀਐਮ ਰਾਹੀਂ ਬਕਾਏ ਬਾਰੇ ਪੁੱਛ-ਗਿੱਛ ਨੂੰ ਏਟੀਐਮ ਤੇ ਮੁਫ਼ਤ ਵਿੱਚ ਦਿੱਤੀ ਜਾ ਰਹੀ ਚਾਰ ਵਾਰੀ ਪੈਸੇ ਕਢਵਾਉਣ ਦੀ ਇਜਾਜ਼ਤ ਵਿੱਚ ਨਹੀਂ ਗਿਣਿਆ ਜਾਣਾ ਚਾਹੀਦਾ।

ਬਚਤ ਬੈਂਕ ਜਮਾ ਵਿਆਜ ਦਰ ਦੇ ਅਵਿਨਿਯਮ ਤੇ 25 ਜਨਵਰੀ, 2012 ਦੇ ਸਰਕੁਲਰ DBOD.Dir.BC.75/13.03.00/2011-12 ਵਿੱਚ ਦਿੱਤੀਆਂ ਸਾਡੀਆਂ ਹਿਦਾਇਤਾਂ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤੇ ਵਿੱਚ ਕਰਾਈ ਜਮ੍ਹਾ ਰਕਮ ਤੇ ਲਾਗੂ ਹਨ।

DPSS. CO.CHD. No. 274/03.01.02/2012-13 ਮਿਤੀ 10 ਅਗਸਤ, 2012 ਦੇ ਅਨੁਸਾਰ,
ਬੀਐਸਬੀਡੀਏ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਘੱਟੋ-ਘੱਟ ਸਹੂਲਤਾਂ ਵਿੱਚ ਚੈੱਕ ਬੁਕ ਦੀ ਸਹੂਲਤ ਤੇ ਬੀਐਸਬੀਡੀਏ ਵਿੱਚ ਵਿਚਾਰ ਨਹੀਂ ਕੀਤਾ ਗਿਆ। ਬੈਂਕ ਮੁਫ਼ਤ ਵਿੱਚ ਚੈੱਕ ਬੁਕ ਦੀ ਸਹੂਲਤ ਸਮੇਤ ਕੋਈ ਵੀ ਵਾਧੂ ਸਹੂਲਤ (ਜਿਸ ਮਾਮਲੇ ਵਿੱਚ ਖਾਤਾ ਬੀਐਸਬੀਡੀਏ ਬਣਿਆ ਰਹਿੰਦਾ ਹੈ) ਜਾਂ ਵਾਧੂ ਸਹੂਲਤਾਂ ਲਈ ਖ਼ਰਚਾ ਲਗਾਉਣ (ਜਿਸ ਮਾਮਲੇ ਵਿੱਚ ਖਾਤਾ ਬੀਐਸਬੀਡੀਏ ਨਹੀਂ ਹੁੰਦਾ ਹੈ) ਲਈ ਆਜ਼ਾਦ ਹਨ।

ਸਾਰੇ ਮੌਜੂਦਾ ‘ਨੋ ਫ੍ਰਿੱਲ’ ਖਾਤੇ, ਜੋ ਸਰਕੁਲਰ DBOD. No. Leg. BC. 44/09.07.005/2005-06 ਮਿਤੀ 11 ਨਵੰਬਰ, 2005 ਦੁਆਰਾ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖਦਲ੍ਹੇ ਗਏ ਹਨ ਅਤੇ ਜੋ ਸਰਕੁਲਰ DBOD.No.Leg.BC.35/09.07.005/20012-13 ਮਿਤੀ 10 ਅਗਸਤ, 2012 ਵਿੱਚ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਅਮਲ ਕਰਦੇ ਹੋਏ ਬੀਐਸਬੀਡੀਏ ਵਿੱਚ ਬਦਲ ਦਿੱਤੇ ਗਏ ਹਨ ਅਤੇ ਜੋ ਇਸ ਸਰਕੁਲਰ ਅਧੀਨ ਨਵੇਂ ਖਾਤੇ ਖੋਲ੍ਹੇ ਗਏ ਹਨ, ਬੀਐਸਬੀਡੀਏ ਦੇ ਰੂਪ ਵਿੱਚ ਮੰਨੇ ਜਾਣਗੇ। ਬੀਐਸਬੀਡੀਏ ਗਾਹਕਾਂ ਲਈ ਉਚੇਚੇ ਤੌਰ ਤੇ, ਮੁੱਲ-ਵਰਧਕ ਸੇਵਾਵਾਂ ਲਈ ਵਾਜਬ ਮੁੱਲ ਢਾਂਚੇ ਅਧੀਨ ਵਧੀਕ ਸਹੂਲਤਾਂ ਮਾਣਨ ਵਾਲ਼ੇ ਖਾਤੇ ਬੀਐਸਬੀਡੀਏ ਨਹੀਂ ਮੰਨੇ ਜਾਣਗੇ।

ਜੀ ਨਹੀਂ। ਬੀਐਸਬੀਡੀਏ ਗਾਹਕ ਉਸੇ ਬੈਂਕ ਵਿੱਚ ਕੋਈ ਹੋਰ ਬਚਤ ਬੈਂਕ ਖਾਤਾ ਨਹੀਂ ਰੱਖ ਸਕਦਾ। ਜੇ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ ਸਰਲ ਕੇਵਾਈਸੀ ਮਾਪਦੰਡਾਂ ਦੇ ਆਧਾਰ ਤੇ ਖੋਲ੍ਹਿਆ ਜਾਂਦਾ ਹੈ ਤਾਂ ਇਸ ਖਾਤੇ ਨੂੰ ਵਧੀਕ ਰੂਪ ਵਿੱਚ ਇਕ ਛੋਟਾ ਖਾਤਾ ਮੰਨਿਆ ਜਾਵੇਗਾ ਅਤੇ ਇਸ ਤੇ ਅਜਿਹੇ ਖਾਤਿਆਂ ਲਈ ਤੈਅ ਸ਼ਰਤਾਂ ਲਾਗੂ ਹੋਣਗੀਆਂ, ਜੋ ਕੇਵਾਈਸੀ ਮਾਪਦੰਡਾਂ/ ਏਐਮਐਲ ਸਟੈਂਡਰਡਜ਼/ ਅਤਿਵਾਦ ਦੇ ਵਿਤਪੋਸ਼ਣ ਦਾ ਪ੍ਰਤਿਰੋਧ (ਸੀਐਫ਼ਟੀ)/ਪੀਐਮਐਲਏ,2002 ਅਧੀਨ ਬੈਂਕਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਮੁੱਖ ਸਰਕੁਲਰ DBOD.AML.BC.No.11/14.01.001/2012-13 ਮਿਤੀ 02 ਜੁਲਾਈ, 2012 ਦੇ ਪੈਰਾ 2.7 ਵਿੱਚ ਦਰਸਾਈਆਂ ਗਈਆਂ ਹਨ।

Web Content Display (Global)

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ: null

ਕੀ ਇਹ ਪੇਜ ਲਾਭਦਾਇਕ ਸੀ?

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ: null

ਕੀ ਇਹ ਪੇਜ ਲਾਭਦਾਇਕ ਸੀ?